Fazilka News: ਬੀਤੀ ਰਾਤ ਹੋਈ ਬਰਸਾਤ ਕਾਰਨ ਫਾਜ਼ਿਲਕਾ ਦੀ ਦਾਣਾ ਮੰਡੀ ਦੇ ਵਿੱਚ ਪਏ ਕਣਕ ਦੇ ਬੈਗ ਪਾਣੀ ਦੇ ਵਿੱਚ ਭਿੱਜ ਗਏ ਨੇ l ਜਿਸ ਕਰਕੇ ਕਣਕ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ l ਇੱਕ ਪਾਸੇ ਜਿੱਥੇ ਲਿਫਟਿੰਗ ਪ੍ਰਕਿਰਿਆ ਢਿੱਲੀ ਦਾ ਸਵਾਲ ਖੜਾ ਹੋਇਆ ਤਾਂ ਦੂਜੇ ਪਾਸੇ ਮੰਡੀ ਦੇ ਵਿੱਚ ਆਈ ਕਣਕ ਦੀ ਸਾਂਭ ਸੰਭਾਲ ਸਵਾਲਾਂ ਦੇ ਘੇਰੇ ਵਿੱਚ ਹੈ l ਮੌਕੇ ਤੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਗੋਲਡੀ ਸਚਦੇਵਾ ਪਹੁੰਚੇ l ਜਿਨਾਂ ਦਾ ਕਹਿਣਾ ਹੈ ਕਿ ਥੋੜੇ ਸਮੇਂ ਦੇ ਵਿੱਚ ਆੜਤੀਏ ਦੁਕਾਨਾਂ ਤੇ ਆ ਰਹੇ ਨੇ l ਜਿਸ ਤੋਂ ਬਾਅਦ ਇਹਨਾਂ ਕਣਕ ਦੇ ਪਾਣੀ ਚ ਭਿੱਜੇ ਬੈਗਾਂ ਨੂੰ ਪਾਣੀ ਵਿੱਚੋਂ ਕਢਵਾ ਉੱਚੇ ਸਟੈਗ ਤੇ ਲਵਾਇਆ ਜਾਵੇਗਾ।