Videos

Malerkotla News: ਨਰੇਗਾ ਕੰਮ ਦੌਰਾਨ ਦਰੱਖਤ ਤੋਂ ਡਿੱਗਣ ਕਾਰਨ ਔਰਤ ਦੀ ਮੌਤ; ਮੁਆਵਜ਼ੇ ਲਈ ਧਰਨਾ ਦਿੱਤਾ

Malerkotla News:ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮਾਹੋਰਾਣਾ ਵਾਸੀ ਨਰੇਗਾ ਵਿੱਚ ਕੰਮ ਕਰਨ ਵਾਲੀ ਮਹਿਲਾ ਗੁਰਮੇਲ ਕੌਰ ਦੀ ਨਰੇਗਾ ਵਿੱਚ ਕੰਮ ਕਰਦੇ ਸਮੇਂ ਦਰੱਖਤ ਉਪਰੋਂ ਡਿੱਗਣ ਨਾਲ ਮੌਤ ਹੋ ਗਈ। ਅੱਜ ਪਰਿਵਾਰ ਨੇ ਸਰਕਾਰ ਤੋਂ ਮਹਿਲਾ ਦੀ ਮੌਤ ਉਤੇ ਮੁਆਵਜ਼ਾ ਲੈਣ ਲਈ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆ ਦਾ ਕਹਿਣਾ ਸੀ ਮਹਿਲਾ ਨਰੇਗਾ ਵਿੱਚ ਕੰਮ ਕਰਦੀ ਸੀ ਜਿਸ ਨੂੰ ਦਿਹਾੜੀ ਲਈ ਜੰਗਲਾਤ ਵਿਭਾਗ ਵਿੱਚ ਕੰਮ ਕਰਨ ਲਈ ਭੇਜਿਆ ਸੀ। ਮ੍ਰਿਤਕਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀਆਂ ਤਿੰਨ ਲੜਕੀਆਂ ਹਨ। ਜਿਨ੍ਹਾਂ ਦਾ ਪਾਲਣ-ਪੋਸ਼ਣ ਮਹਿਲਾ ਦਿਹਾੜੀ ਕਰਕੇ ਕਰਦੀ ਸੀ। ਹੁਣ ਇਸ ਦੀ ਮੌਤ ਤੋ ਬਾਅਦ ਉਸ ਦੀਆਂ ਲੜਕੀਆਂ ਦਾ ਕੋਈ ਸਹਾਰਾ ਨਹੀਂ ਹੈ। ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਮਹਿਲਾ ਦੇ ਪਰਿਵਾਰ ਲਈ ਸਰਕਾਰ ਕੋਈ ਮਦਦ ਕਰੇ।

Video Thumbnail
Share
Advertisement
Read More