Nabha News: 1965 ਤੋਂ ਨਾਭਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਚੱਲ ਰਿਹੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਹਾਲਤ ਬੜੀ ਹੀ ਤਰਸਯੋਗ। ਲੋਹੇ ਦੀਆਂ ਚਾਦਰਾਂ ਥੱਲੇ ਬੱਚੇ ਪੜ੍ਹਨ ਲਈ ਮਜਬੂਰ ਹਨ। ਚਾਰ ਕਮਰਿਆਂ ਉਤੇ ਵੀ ਚਾਦਰਾਂ ਦੀ ਛੱਤ ਦਿਖਾਈ ਦਿੱਤੀ। ਉਨ੍ਹਾਂ ਛੱਤਾਂ ਵਿੱਚ ਸੱਪਾਂ ਦੀਆਂ ਕੰਜਾਂ ਨਜ਼ਰ ਆਈਆਂ। ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਇਸ ਸਕੂਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਸਕੂਲ ਵਿੱਚ 377 ਬੱਚੇ ਵਿਦਿਆ ਹਾਸਿਲ ਕਰ ਰਹੇ ਹਨ। ਬੱਚਿਆਂ ਨੂੰ ਠੰਢ ਵਿੱਚ ਪੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਚਾਦਰਾਂ ਟਪਕ ਰਹੀਆਂ ਹਨ ਤੇ ਬੱਚਿਆਂ ਦੀਆਂ ਕਿਤਾਬਾਂ ਅਤੇ ਡਰੈਸਾਂ ਵੀ ਕਈ ਵਾਰ ਖਰਾਬ ਹੋ ਜਾਂਦੇ ਹਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਕਮਰਿਆਂ ਦੀ ਸਭ ਤੋਂ ਵੱਡੀ ਘਾਟ ਹੈ। ਲੋਹੇ ਦੀਆਂ ਚਾਦਰਾਂ ਤੇ ਸ਼ੈਡ ਥੱਲੇ ਬੱਚੇ ਪੜ੍ਹਨ ਲਈ ਮਜਬੂਰ ਹਨ। ਸਰਕਾਰ ਵੱਲੋਂ 10 ਲੱਖ ਦੀ ਗ੍ਰਾਂਟ ਜ਼ਰੂਰ ਭੇਜੀ ਗਈ ਸੀ ਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਕਮਰੇ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਸੀਂ ਇਸ ਮਾਮਲੇ ਵਿੱਚ ਜੇਲ੍ਹ ਮੰਤਰੀ ਨੂੰ ਵੀ ਮੰਗ ਪੱਤਰ ਲਿਖਿਆ ਸੀ।