Videos

Kultar Sandhwan Video: ਕਾਰਜਕਾਰੀ ਮੁੱਖ ਮੰਤਰੀ ਬਣਾਏ ਜਾਣ ਦੀਆਂ ਅਟਕਲਾਂ ਵਿਚਕਾਰ ਟਿੱਲਾ ਬਾਬਾ ਫਰੀਦ ਪੁੱਜੇ ਸਪੀਕਰ ਕੁਲਤਾਰ ਸੰਧਵਾ

Kultar Sandhwan Video: ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਦੇਰ ਸ਼ਾਮ ਤੋਂ ਹੀ ਕਾਰਜਕਾਰੀ ਮੁੱਖ ਮੰਤਰੀ ਬਣਾਏ ਜਾਣ ਦੀਆਂ ਚਰਚਾਵਾਂ ਜ਼ੋਰਾ ਉੱਤੇ ਹਨ। ਹਾਲ ਹੀ ਵਿੱਚ ਕਾਰਜਕਾਰੀ ਮੁੱਖ ਮੰਤਰੀ ਬਣਾਏ ਜਾਣ ਦੀਆਂ ਸੋਸ਼ਲ ਮੀਡੀਆ ਉੱਤੇ ਸੁਰਖੀਆਂ ਬਣੀਆਂ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਖ਼ਾਰਬ ਦੇ ਚਲੱਦੇ ਕੁਲਤਾਰ ਸਿੰਘ ਸੰਧਵਾ ਨੂੰ ਕਾਰਜਕਾਰੀ ਮੁੱਖ ਮੰਤਰੀ ਐਲਾਨਿਆ ਜਾ ਸਕਦਾ ਹੈ ਪਰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਇਸ ਤਰੀਕੇ ਦੀ ਹਲੇ ਕੋਈ ਗੱਲਬਾਤ ਨਹੀਂ ਅਤੇ ਕੱਲ੍ਹ ਦੇਰ ਸ਼ਾਮ ਉਹ ਆਪਣੇ ਗ੍ਰਹਿ ਸੰਧਵਾ ਪੁੱਜੇ ਸਨ ਪਰ ਅੱਜ ਉਨ੍ਹਾਂ ਵੱਲੋਂ ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੇ ਅਸਥਾਨ ਟਿੱਲਾ ਬਾਬਾ ਫਰੀਦ ਵਿਖੇ ਮਥਾ ਟੇਕਿਆ। ਚੰਡੀਗੜ੍ਹ ਲਈ ਰਵਾਨਾ ਹੋਏ ਜਿਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਕੁਝ ਸਮੇਂ ਵਿੱਚ ਹੀ ਪੰਜਾਬ ਦੀ ਸਿਆਸਤ ਵਿੱਚ ਕੋਈ ਵੱਡੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਪਰ ਆਪਣੇ ਸੰਖੇਪ ਬਿਆਨ ਵਿੱਚ ਕੋਈ ਜ਼ਿਆਦਾ ਜ਼ਿਕਰ ਨਹੀਂ ਕੀਤਾ ਬਲਕਿ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਚੱਲਣ ਦੀ ਗੱਲ ਜ਼ਰੂਰ ਕਹੀ।

Video Thumbnail
Share
Advertisement
Read More